ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਆਸਾ ਬਾਣੀ ਸ੍ਰੀ ਨਾਮਦੇਉ ਜੀ ਕੀ ਆਸਾ ਸ਼ਬਦ। ਪੂਜਯ ਨਾਮ ਦੇਵ ਜੀ। ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ ॥ ਇਕ ਸੁਆਮੀ ਹੀ ਘਣੇਰਿਆਂ ਸਰੂਪਾਂ ਅੰਦਰ ਹੈ, ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਸਾਰੇ ਉਹ ਰਮਿਆ ਹੋਇਆ ਤੇ ਪਰੀਪੂਰਨ ਹੈ। ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ ਬਿਰਲਾ ਬੂਝੈ ਕੋਈ ॥੧॥ ਫ਼ਰੇਫਤਾ ਕਰਨ ਵਾਲੀ ਹੈ ਮੋਹਨੀ ਦੀ ਅਦਭੁਤ ਮੂਰਤ। ਕੋਈ ਟਾਵਾਂ ਟੱਲਾ ਹੀ ਇਸ ਨੂੰ ਸਮਝਦਾ ਹੈ। ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥ ਸਾਰਾ ਕੁਛ ਪ੍ਰਭੂ ਹੈ, ਸਾਰਾ ਕੁਛ ਪ੍ਰਭੂ ਹੀ ਹੈ। ਸ੍ਰਿਸ਼ਟੀ ਦੇ ਥੰਮ੍ਹਣਹਾਰ ਵਾਹਿਗੁਰੂ ਬਾਝੋਂ ਹੋਰ ਕੁਝ ਭੀ ਨਹੀਂ। ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ ॥੧॥ ਰਹਾਉ ॥ ਜਿਸ ਤਰ੍ਹਾਂ ਇਕ ਧਾਗੇ ਵਿੱਚ ਸੈਕੜੇ ਤੇ ਹਜਾਰਾਂ ਮਣਕੇ ਪਰੋਏ ਹੋਏ ਹੁੰਦੇ ਹਨ, ਏਸ ਤਰ੍ਹਾਂ ਹੀ ਸੰਸਾਰ ਦੇ ਤਾਣੇ ਤੇ ਪੇਟੇ ਵਿੱਚ ਉਹ ਸੁਆਮੀ ਹੈ। ਠਹਿਰਾਉ। ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ ॥ ਪਾਣੀ ਦੀਆਂ ਲਹਿਰਾਂ, ਝੱਗ ਅਤੇ ਬੁਲਬੁਲੇ ਪਾਣੀ ਤੋਂ ਵਖਰੇ ਨਹੀਂ। ਇਹੁ ਪਰਪੰਚੁ ਪਾਰਬ੍ਰਹਮ ਕੀ ਲੀਲਾ ਬਿਚਰਤ ਆਨ ਨ ਹੋਈ ॥੨॥ ਇਹ ਸੰਸਾਰ ਪਰਮ ਪ੍ਰਭੂ ਦੀ ਇਕ ਖੇਡ ਹੈ। ਵਿਚਾਰ ਕਰਨ ਉਤੇ ਆਦਮੀ ਇਸ ਨੂੰ ਅੱਡਰਾ ਨਹੀਂ ਪਾਉਂਦਾ। ਮਿਥਿਆ ਭਰਮੁ ਅਰੁ ਸੁਪਨ ਮਨੋਰਥ ਸਤਿ ਪਦਾਰਥੁ ਜਾਨਿਆ ॥ ਝੂਠੇ ਸੰਦੇਹਾਂ ਅਤੇ ਸੁਪਨੇ ਦੀਆਂ ਵਸਤੂਆਂ ਨੂੰ ਇਨਸਾਨ ਸੱਚੀਆਂ ਵੱਡਮੁੱਲੀਆਂ ਸ਼ੈਆਂ ਕਰਕੇ ਜਾਣਦਾ ਹੈ। ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨੁ ਮਾਨਿਆ ॥੩॥ ਗੁਰਾਂ ਨੇ ਮੈਨੂੰ ਚੰਗੇ ਅਮਲ ਕਮਾਉਣ ਦੀ ਇੱਛਾ ਧਾਰਨ ਦੀ ਸਿੱਖਮਤ ਦਿੱਤੀ ਅਤੇ ਮੇਰੇ ਖਬਰਦਾਰ ਚਿੱਤ ਨੇ ਇਸ ਨੂੰ ਕਬੂਲ ਕਰ ਲਿਆ। ਕਹਤ ਨਾਮਦੇਉ ਹਰਿ ਕੀ ਰਚਨਾ ਦੇਖਹੁ ਰਿਦੈ ਬੀਚਾਰੀ ॥ ਨਾਮ ਦੇਵ ਜੀ ਆਖਦੇ ਹਨ, ਤੂੰ ਵਾਹਿਗੁਰੂ ਦੀ ਖਲਕਤ ਨੂੰ ਵੇਖ ਅਤੇ ਆਪਣੇ ਹਿਰਦੇ ਅੰਦਰ ਇਸ ਉੱਤੇ ਵੀਚਾਰ ਕਰ। ਘਟ ਘਟ ਅੰਤਰਿ ਸਰਬ ਨਿਰੰਤਰਿ ਕੇਵਲ ਏਕ ਮੁਰਾਰੀ ॥੪॥੧॥ ਹਰ ਦਿਲ ਅੰਦਰ ਅਤੇ ਸਾਰਿਆਂ ਦੇ ਵਿੱਚ, ਹੰਕਾਰ ਦਾ ਵੈਰੀ ਸਿਰਫ ਇੱਕ ਵਾਹਿਗੁਰੂ ਹੀ ਹੈ। ਆਸਾ ॥ ਆਸਾ। ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥ ਸੁਆਮੀ ਨੂੰ ਨੁਹਾਲਣ ਲਈ ਮੈਂ ਘੜਾ ਲਿਆ ਕੇ ਇਸ ਨੂੰ ਪਾਣੀ ਨਾਲ ਭਰਦਾ ਹਾਂ। ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ॥੧॥ ਬਤਾਲੀ ਲੱਖ ਜੀਵ ਪਾਣੀ ਵਿੱਚ ਹਨ। ਵਿਆਪਕ ਪ੍ਰਭੂ ਨੂੰ ਮੈਂ ਉਸ ਵਿੱਚ ਕਿਸ ਤਰ੍ਹਾਂ ਇਸ਼ਨਾਨ ਕਰਵਾ ਸਕਦਾ ਹਾਂ, ਹੇ ਭਰਾ। ਜਤ੍ਰ ਜਾਉ ਤਤ ਬੀਠਲੁ ਭੈਲਾ ॥ ਜਿੱਥੇ ਕਿਤੇ ਮੈਂ ਜਾਂਦਾ ਹਾਂ, ਉਥੇ ਸੁਆਮੀ ਰਮਿਆ ਹੋਇਆ ਹੈ। ਮਹਾ ਅਨੰਦ ਕਰੇ ਸਦ ਕੇਲਾ ॥੧॥ ਰਹਾਉ ॥ ਪਰਮ ਪ੍ਰਸੰਨਤਾ ਅੰਦਰ ਉਹ ਹਮੇਸ਼ਾਂ ਕਲੋਲਾਂ ਕਰਦਾ ਹੈ। ਠਹਿਰਾਉ। ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ ॥ ਮੈਂ ਪੁਸ਼ਪ ਲਿਆਉਂਦਾ ਹਾਂ ਅਤੇ ਸੁਆਮੀ ਦੀ ਉਪਾਸ਼ਨਾ ਕਰਨ ਲਈ ਹਾਰ ਗੁੰਦਦਾ ਹਾਂ। ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ ॥੨॥ ਪਹਿਲੇ ਭਉਰੇ ਨੇ ਸੁਗੰਧੀ ਲੀਤੀ ਹੈ। ਮੈਂ ਵਾਹਿਗੁਰੂ ਦੀ ਉਪਾਸ਼ਨਾ ਕਿਸ ਤਰ੍ਹਾਂ ਕਰਾਂ ਹੇ ਵੀਰ? ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ ॥ ਮੈਂ ਦੁੱਧ ਲਿਆਉਂਦਾ ਹਾਂ ਅਤੇ ਸੁਆਮੀ ਨੂੰ ਖੁਆਲਣ ਲਈ ਰਿੰਨ੍ਹ ਕੇ ਇਸ ਦੀ ਖੀਰ ਬਣਾਉਂਦਾ ਹਾਂ। ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ ॥੩॥ ਪਹਿਲਾਂ ਵੱਛੇ ਨੇ ਦੁੱਧ ਨੂੰ ਜੂਠਾ ਕਰ ਦਿੱਤਾ ਹੈ। ਇਸ ਦੇ ਨਾਮ ਮੈਂ ਵਿਆਪਕ ਵਾਹਿਗੁਰੂ ਦੀ ਕਿਸ ਤਰ੍ਹਾਂ ਪੂਜਾ ਕਰਾਂ? ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥ ਏਥੇ ਸੁਆਮੀ ਹੈ, ਉੱਥੇ ਸੁਆਮੀ ਹੈ। ਸੁਆਮੀ ਦੇ ਬਾਝੋਂ ਜਹਾਨ ਨਹੀਂ। ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥੪॥੨॥ ਨਾਮ ਦੇਵ ਬੇਨਤੀ ਕਰਦਾ ਹੈ, ਤੂੰ ਹੇ ਪ੍ਰਭੂ! ਸਾਰੀਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਅੰਦਰ ਪਰੀਪੂਰਨ ਹੋ ਰਿਹਾ ਹੈਂ। ਆਸਾ ॥ ਆਸਾ। ਮਨੁ ਮੇਰੋ ਗਜੁ ਜਿਹਬਾ ਮੇਰੀ ਕਾਤੀ ॥ ਮੇਰਾ ਚਿੱਤ ਗਜ਼ ਹੈ ਅਤੇ ਮੇਰੀ ਜੀਭ ਕੈਚੀ। ਮਪਿ ਮਪਿ ਕਾਟਉ ਜਮ ਕੀ ਫਾਸੀ ॥੧॥ ਮੈਂ ਮਾਪ ਮਾਪ ਕੇ ਮੌਤ ਦੀ ਫਾਹੀ ਨੂੰ ਵੱਢਦਾ ਹਾਂ। ਕਹਾ ਕਰਉ ਜਾਤੀ ਕਹ ਕਰਉ ਪਾਤੀ ॥ ਮੈਂ ਜਾਤ ਨੂੰ ਕੀ ਕਰਾਂ? ਮੈਂ ਵੰਸ਼ ਨੂੰ ਕੀ ਕਰਾਂ? ਰਾਮ ਕੋ ਨਾਮੁ ਜਪਉ ਦਿਨ ਰਾਤੀ ॥੧॥ ਰਹਾਉ ॥ ਸੁਆਮੀ ਦੇ ਨਾਮ ਦਾ ਮੈਂ ਰਾਤ ਦਿਨ ਸਿਮਰਨ ਕਰਦਾ ਹਾਂ। ਠਹਿਰਾਉ। ਰਾਂਗਨਿ ਰਾਂਗਉ ਸੀਵਨਿ ਸੀਵਉ ॥ ਪ੍ਰਭੂ ਦੀ ਰੰਗਤ ਵਿੱਚ ਮੈਂ ਆਪਣੇ ਆਪ ਨੂੰ ਰੰਗਦਾ ਹਾਂ ਅਤੇ ਜੋ ਕੁਛ ਸੀਉਣ ਦੇ ਯੋਗ ਹੈ, ਉਸ ਨੂੰ ਸੀਉਂਦਾ ਹਾਂ। ਰਾਮ ਨਾਮ ਬਿਨੁ ਘਰੀਅ ਨ ਜੀਵਉ ॥੨॥ ਸਾਈਂ ਦੇ ਨਾਮ ਦੇ ਬਗੈਰ ਮੈਂ ਇੱਕ ਛਿੰਨ ਭਰ ਭੀ ਜੀਉਂਦਾ ਨਹੀਂ ਰਹਿ ਸਕਦਾ। ਭਗਤਿ ਕਰਉ ਹਰਿ ਕੇ ਗੁਨ ਗਾਵਉ ॥ ਮੈਂ ਉਪਾਸ਼ਨਾ ਕਰਦਾ ਹਾਂ ਅਤੇ ਵਾਹਿਗੁਰੂ ਦਾ ਜੱਸ ਗਾਉਂਦਾ ਹਾਂ। ਆਠ ਪਹਰ ਅਪਨਾ ਖਸਮੁ ਧਿਆਵਉ ॥੩॥ ਦਿਨ ਦੇ ਅੱਠੇ ਪਹਿਰ ਹੀ, ਮੈਂ ਆਪਣੇ ਮਾਲਕ ਦਾ ਆਰਾਧਨ ਕਰਦਾ ਹਾਂ। ਸੁਇਨੇ ਕੀ ਸੂਈ ਰੁਪੇ ਕਾ ਧਾਗਾ ॥ ਮੇਰੀ ਸੂਈ ਸੋਨੇ ਦੀ ਹੈ ਅਤੇ ਮੇਰੀ ਡੋਰ ਚਾਂਦੀ ਦੀ। ਨਾਮੇ ਕਾ ਚਿਤੁ ਹਰਿ ਸਉ ਲਾਗਾ ॥੪॥੩॥ ਨਾਮੇ ਦਾ ਮਨ ਵਾਹਿਗੁਰੂ ਨਾਲ ਜੁੜ ਗਿਆ ਹੈ। ਆਸਾ ॥ ਆਸਾ। ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ ॥ ਸੱਪ ਆਪਣੀ ਕੁੰਜ ਸੁੱਟ ਪਾਉਂਦਾ ਹੈ, ਪਰ ਆਪਣੀ ਜ਼ਹਿਰ ਨੂੰ ਨਹੀਂ ਛੱਡਦਾ। ਉਦਕ ਮਾਹਿ ਜੈਸੇ ਬਗੁ ਧਿਆਨੁ ਮਾਡੈ ॥੧॥ ਤੂੰ ਬਗਲੇ ਦੀ ਨਿਆਈ ਹੈਂ ਜੋ ਪਾਣੀ ਵਿੱਚ ਆਪਣੀ ਬਿਰਤੀ ਮੱਛੀ ਉਤੇ ਜੋੜਦਾ ਹੈ। ਕਾਹੇ ਕਉ ਕੀਜੈ ਧਿਆਨੁ ਜਪੰਨਾ ॥ ਤੂੰ ਕਾਹਦੇ ਲਈ ਸਿਮਰਨ ਤੇ ਪਾਠ ਕਰਦਾ ਹੈਂ, ਜਬ ਤੇ ਸੁਧੁ ਨਾਹੀ ਮਨੁ ਅਪਨਾ ॥੧॥ ਰਹਾਉ ॥ ਜਦ ਤੇਰਾ ਆਪਣਾ ਨਿੱਜ ਦਾ ਅੰਤਸ਼ਕਰਨ ਨਿਰਮਲ ਨਹੀਂ? ਠਹਿਰਾਉ। ਸਿੰਘਚ ਭੋਜਨੁ ਜੋ ਨਰੁ ਜਾਨੈ ॥ ਜਿਹੜਾ ਪੁਰਸ਼ ਲੁੱਟ ਮਾਰ ਉੱਤੇ ਰਹਿੰਦਾ ਹੈ ਜਾਂ ਕੇਵਲ ਸ਼ੇਰ ਦੀ ਖੁਰਾਕ ਨੂੰ ਹੀ ਜਾਣਦਾ ਹੈ, ਐਸੇ ਹੀ ਠਗਦੇਉ ਬਖਾਨੈ ॥੨॥ ਉਹ ਛਲੀਆਂ ਦਾ ਦੇਵਤਾ ਕਰਕੇ ਪੁਕਾਰਿਆਂ ਜਾਂਦਾ ਹੈ। ਨਾਮੇ ਕੇ ਸੁਆਮੀ ਲਾਹਿ ਲੇ ਝਗਰਾ ॥ ਨਾਮ ਦੇਵ ਦੇ ਸਾਹਿਬ ਨੇ ਝਗੜਾ ਨਿਬੇੜ ਦਿੱਤਾ ਹੈ। copyright GurbaniShare.com all right reserved. Email |