ਸਕਿਆ ਨ ਅਖਰੁ ਏਕੁ ਪਛਾਨਿ ॥
ਪਰ ਉਹ ਵਾਹਿਗੁਰੂ ਦੇ ਇਕ ਸ਼ਬਦ ਨੂੰ ਨਹੀਂ ਸਿਆਣ ਸਕਦਾ। ਸਤ ਕਾ ਸਬਦੁ ਕਬੀਰਾ ਕਹੈ ॥ ਕਬੀਰ ਸੱਚਾ ਬਚਨ ਉਚਾਰਣ ਕਰਦਾ ਹੈ। ਪੰਡਿਤ ਹੋਇ ਸੁ ਅਨਭੈ ਰਹੈ ॥ ਜੋ ਬ੍ਰਹਿਮਣ ਹੈ, ਉਹ ਨਿਡੱਰ ਹੋ ਵਿਚਰਦਾ ਹੈ। ਪੰਡਿਤ ਲੋਗਹ ਕਉ ਬਿਉਹਾਰ ॥ ਅੱਖਰਾਂ ਨੂੰ ਜੋੜਨਾ ਵਿਦਵਾਨ ਪੁਰਸ਼ਾਂ ਦਾ ਕਿੱਤਾ ਹੈ। ਗਿਆਨਵੰਤ ਕਉ ਤਤੁ ਬੀਚਾਰ ॥ ਬ੍ਰਹਿਮ-ਵਿਚਾਰ ਵਾਲਾ ਬੰਦਾ ਅਸਲੀਅਤ ਨੂੰ ਸੋਚਦਾ ਸਮਝਦਾ ਹੈ। ਜਾ ਕੈ ਜੀਅ ਜੈਸੀ ਬੁਧਿ ਹੋਈ ॥ ਜਿਹੋ ਜਿਹੀ ਅਕਲ ਉਸ ਦੇ ਮਨ ਵਿੱਚ ਹੈ, ਕਹਿ ਕਬੀਰ ਜਾਨੈਗਾ ਸੋਈ ॥੪੫॥ ਕਬੀਰ ਜੀ ਆਖਦੇ ਹਨ, ਉਹੋ ਜਿਹਾ ਹੀ ਉਹ ਸਮਝਦਾ ਹੈ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਰਾਗੁ ਗਉੜੀ ਥਿਤੀ ਕਬੀਰ ਜੀ ਕੀ ॥ ਰਾਗ ਗਉੜੀ ਤਿਥਾਂ ਕਬੀਰ ਜੀ ਦੀਆਂ। ਸਲੋਕੁ ॥ ਸਲੋਕ। ਪੰਦ੍ਰਹ ਥਿਤੀ ਸਾਤ ਵਾਰ ॥ ਪੰਦਰਾਂ ਚੰਦ ਦੇ ਦਿਹਾੜੇ ਅਤੇ ਸਤ ਹਫਤੇ ਦੇ ਦਿਹਾੜੇ ਹਨ। ਕਹਿ ਕਬੀਰ ਉਰਵਾਰ ਨ ਪਾਰ ॥ ਕਬੀਰ ਆਖਦਾ ਹੈ, ਵਾਹਿਗੁਰੂ ਦਾ ਇਹ ਜਾ ਉਹ ਕਿਨਾਰਾ ਨਹੀਂ। ਸਾਧਿਕ ਸਿਧ ਲਖੈ ਜਉ ਭੇਉ ॥ ਅਭਿਆਸੀ ਅਤੇ ਪੂਰਨ ਪੁਰਸ਼ ਜਦ ਹਰੀ ਦੇ ਭੇਤ ਨੂੰ ਜਾਣ ਲੈਂਦੇ ਹਨ, ਆਪੇ ਕਰਤਾ ਆਪੇ ਦੇਉ ॥੧॥ ਉਹ ਆਪ ਸਿਰਜਣਹਾਰ ਅਤੇ ਆਪੇ ਹੀ ਸੁਆਮੀ ਹੋ ਜਾਂਦੇ ਹਨ। ਥਿਤੀ ॥ ਤਿੱਥ। ਅੰਮਾਵਸ ਮਹਿ ਆਸ ਨਿਵਾਰਹੁ ॥ ਮੱਸਿਆ ਦੇ ਦਿਨ ਆਪਣੀਆਂ ਖਾਹਿਸ਼ਾਂ ਨੂੰ ਛੱਡ ਦੇ। ਅੰਤਰਜਾਮੀ ਰਾਮੁ ਸਮਾਰਹੁ ॥ ਤੂੰ ਦਿਲਾਂ ਦੀਆਂ ਜਾਨਣਹਾਰ ਸਾਈਂ ਨੂੰ ਚੇਤੇ ਕਰ। ਜੀਵਤ ਪਾਵਹੁ ਮੋਖ ਦੁਆਰ ॥ ਇਸ ਤਰ੍ਹਾਂ ਜੀਉਂਦੇ ਜੀ ਤੂੰ ਮੁਕਤੀ ਦਾ ਦਰਵਾਜ਼ਾ, ਅਨਭਉ ਸਬਦੁ ਤਤੁ ਨਿਜੁ ਸਾਰ ॥੧॥ ਨਿਡੱਰ ਸਾਹਿਬ ਦਾ ਨਾਮ, ਅਤੇ ਆਪਣੇ ਨਿੱਜ ਦੀ ਅਸਲੀਅਤ ਦੀ ਗਿਆਤ, ਪਰਾਪਤ ਕਰ ਲਵੇਗਾ। ਚਰਨ ਕਮਲ ਗੋਬਿੰਦ ਰੰਗੁ ਲਾਗਾ ॥ ਜੋ ਪ੍ਰਭੂ ਦੇ ਕੰਵਲ ਰੂਪੀ ਚਰਨਾ ਨਾਲ ਪਿਰਹੜੀ ਪਾਉਂਦਾ ਹੈ, ਸੰਤ ਪ੍ਰਸਾਦਿ ਭਏ ਮਨ ਨਿਰਮਲ ਹਰਿ ਕੀਰਤਨ ਮਹਿ ਅਨਦਿਨੁ ਜਾਗਾ ॥੧॥ ਰਹਾਉ ॥ ਅਤੇ ਸਾਧੂਆਂ ਦੀ ਦਇਆ ਦੁਆਰਾ ਜਿਸ ਦਾ ਚਿੱਤ ਪਵਿੱਤ੍ਰ ਹੋਇਆ ਹੈ, ਉਹ ਰਾਤ ਤੇ ਦਿਨ ਹਰੀ ਦਾ ਜੱਸ ਗਾਇਨ ਕਰਨ ਵਿੱਚ ਜਾਗਦਾ ਰਹਿੰਦਾ ਹੈ। ਠਹਿਰਾਉ। ਪਰਿਵਾ ਪ੍ਰੀਤਮ ਕਰਹੁ ਬੀਚਾਰ ॥ ਏਕਮ ਤਿੱਥ ਦੇ ਦਿਹਾੜੇ ਤੂੰ ਪਿਆਰੇ ਦਾ ਸਿਮਰਨ ਕਰ। ਘਟ ਮਹਿ ਖੇਲੈ ਅਘਟ ਅਪਾਰ ॥ ਸਰੀਰ-ਰਹਿਤ ਅਤੇ ਬੇਅੰਤ ਸੁਆਮੀ ਦਿਲ ਅੰਦਰ ਖੇਡ ਰਿਹਾ ਹੈ। ਕਾਲ ਕਲਪਨਾ ਕਦੇ ਨ ਖਾਇ ॥ ਮੌਤ ਦੀ ਪੀੜ ਉਸ ਨੂੰ ਕਦਾਚਿੱਤ ਖੈ ਨਹੀਂ ਕਰਦੀ, ਆਦਿ ਪੁਰਖ ਮਹਿ ਰਹੈ ਸਮਾਇ ॥੨॥ ਜੋ ਪ੍ਰਿਥਮ ਪੁਰਖ ਅੰਦਰ ਲੀਨ ਰਹਿੰਦਾ ਹੈ। ਦੁਤੀਆ ਦੁਹ ਕਰਿ ਜਾਨੈ ਅੰਗ ॥ ਦੂਜੀ ਥਿੱਤ- ਜਾਣ ਲੈ ਕਿ ਸਰੀਰ ਦੇ ਭਾਗ ਅੰਦਰ ਦੋ ਖੇਡ ਰਹੇ ਹਨ। ਮਾਇਆ ਬ੍ਰਹਮ ਰਮੈ ਸਭ ਸੰਗ ॥ ਮੋਹਣੀ ਅਤੇ ਵਾਹਿਗੁਰੂ ਹਰ ਸ਼ੈ ਨਾਲ ਅਭੇਦ ਹੋਏ ਹੋਏ ਹਨ। ਨਾ ਓਹੁ ਬਢੈ ਨ ਘਟਤਾ ਜਾਇ ॥ ਸਾਹਿਬ ਨਾਂ ਵਧਦਾ ਹੈ ਅਤੇ ਨਾਂ ਹੀ ਘਟਦਾ ਹੈ, ਅਕੁਲ ਨਿਰੰਜਨ ਏਕੈ ਭਾਇ ॥੩॥ ਉਹ ਅਗਾਧ, ਪਵਿੱਤ੍ਰ ਅਤੇ ਨਾਂ ਬਦਲਣ ਵਾਲਾ। ਤ੍ਰਿਤੀਆ ਤੀਨੇ ਸਮ ਕਰਿ ਲਿਆਵੈ ॥ ਤੀਜੀ ਤਿੱਥ-ਜੇਕਰ ਆਦਮੀ ਤਿੰਨਾਂ ਹੀ ਦਸ਼ਾਂ ਅੰਦਰ ਸਮ ਤੋਲ ਰਹੇ, ਆਨਦ ਮੂਲ ਪਰਮ ਪਦੁ ਪਾਵੈ ॥ ਤਾਂ ਉਹ ਪਰਸੰਨਤਾ ਦੀ ਜੜ੍ਹ ਅਤੇ ਮਹਾਨ ਮਰਤਬੇ ਨੂੰ ਪਾ ਲੈਦਾ ਹੈ। ਸਾਧਸੰਗਤਿ ਉਪਜੈ ਬਿਸ੍ਵਾਸ ॥ ਸਤਿ ਸੰਗਤ ਵਿੱਚ ਆਦਮੀ ਅੰਦਰ ਭਰੋਸਾ ਪੈਦਾ ਹੁੰਦਾ ਹੈ। ਬਾਹਰਿ ਭੀਤਰਿ ਸਦਾ ਪ੍ਰਗਾਸ ॥੪॥ ਹਮੇਸ਼ਾਂ ਹੀ, ਸਾਡੇ ਬਾਹਰ ਤੇ ਅੰਦਰ ਉਸ ਪ੍ਰਭੂ ਦਾ ਪਰਕਾਸ਼ ਹੈ। ਚਉਥਹਿ ਚੰਚਲ ਮਨ ਕਉ ਗਹਹੁ ॥ ਚੌਥੀ ਥਿੱਤ - ਆਪਣੇ ਚੁਲਬੁਲੇ ਮਨੂਏ ਨੂੰ ਰੋਕ ਕੇ ਰੱਖ, ਕਾਮ ਕ੍ਰੋਧ ਸੰਗਿ ਕਬਹੁ ਨ ਬਹਹੁ ॥ ਅਤੇ ਵਿਸ਼ੇ ਭੋਗ ਤੇ ਗੁੱਸੇ ਨਾਲ ਕਦਾਚਿੱਤ ਊਠਕ ਬੈਠਕ (ਸਾਂਝ) ਨਾਂ ਰੱਖ। ਜਲ ਥਲ ਮਾਹੇ ਆਪਹਿ ਆਪ ॥ ਸਮੁੰਦਰ ਅਤੇ ਧਰਤੀ ਵਿੱਚ ਪ੍ਰਭੂ ਸਾਰਾ ਕੁਛ ਖੁਦ ਹੀ ਹੈ। ਆਪੈ ਜਪਹੁ ਆਪਨਾ ਜਾਪ ॥੫॥ ਉਹ ਖੁਦ ਹੀ ਆਪਣਾ ਸਿਮਰਨ ਕਰਦਾ ਹੈ। ਪਾਂਚੈ ਪੰਚ ਤਤ ਬਿਸਥਾਰ ॥ ਪੰਜਵੀਂ ਥਿੱਤ-ਸੰਸਾਰ ਪੰਜਾਂ ਮੂਲ ਅੰਸ਼ਾਂ ਦਾ ਪਸਾਰਾ ਹੈ। ਕਨਿਕ ਕਾਮਿਨੀ ਜੁਗ ਬਿਉਹਾਰ ॥ ਸੋਨੇ ਅਤੇ ਇਸਤ੍ਰੀ ਦੀ ਤਲਾਸ਼ ਇਸ ਦੇ ਦੋ ਵਿਵਹਾਰ ਹਨ। ਪ੍ਰੇਮ ਸੁਧਾ ਰਸੁ ਪੀਵੈ ਕੋਇ ॥ ਕੋਈ ਵਿਰਲਾ ਪੁਰਸ਼ ਹੀ ਪ੍ਰਭੂ ਦੀ ਪ੍ਰੀਤ ਦਾ ਅੰਮ੍ਰਿਤ ਪਾਨ ਕਰਦਾ ਹੈ। ਜਰਾ ਮਰਣ ਦੁਖੁ ਫੇਰਿ ਨ ਹੋਇ ॥੬॥ ਉਹ ਮੁੜ ਕੇ ਬੁਢੇਪੇ ਤੇ ਮੌਤ ਦੀ ਤਕਲੀਫ ਨਹੀਂ ਉਠਾਉਂਦਾ। ਛਠਿ ਖਟੁ ਚਕ੍ਰ ਛਹੂੰ ਦਿਸ ਧਾਇ ॥ ਛੇਵੀ ਥਿੱਤ-ਛਿਆ ਕੁੰਡਲਾਂ ਵਾਲੀ ਦੇਹਿ ਛਿਆਂ ਹੀ ਪਾਸਿਆਂ ਵੱਲ ਭੱਜੀ ਫਿਰਦੀ ਹੈ। ਬਿਨੁ ਪਰਚੈ ਨਹੀ ਥਿਰਾ ਰਹਾਇ ॥ ਪ੍ਰਭੂ ਦੇ ਨਾਮ ਸ਼ੁਗਲ ਦੇ ਬਗੈਰ, ਇਹ ਅਸਥਿਰ ਨਹੀਂ ਰਹਿੰਦੀ। ਦੁਬਿਧਾ ਮੇਟਿ ਖਿਮਾ ਗਹਿ ਰਹਹੁ ॥ ਦਵੈਤ-ਭਾਵ ਨੂੰ ਮੇਟ ਦੇ ਅਤੇ ਸਹਿਨ-ਸ਼ੀਲਤਾ ਨੂੰ ਪਕੜ ਰੱਖ। ਕਰਮ ਧਰਮ ਕੀ ਸੂਲ ਨ ਸਹਹੁ ॥੭॥ ਤੂੰ ਕਰਮ-ਕਾਂਡਾਂ ਅਤੇ ਧਾਰਮਕ ਸੰਸਕਾਰਾਂ ਦੀ ਪੀੜ ਨੂੰ ਨਾਂ ਝੱਲ। ਸਾਤੈਂ ਸਤਿ ਕਰਿ ਬਾਚਾ ਜਾਣਿ ॥ ਸਤਵੀ ਤਿੱਥ-ਗੁਰਬਾਣੀ ਨੂੰ ਸੱਚੀ ਕਰਕੇ ਸਮਝ, ਆਤਮ ਰਾਮੁ ਲੇਹੁ ਪਰਵਾਣਿ ॥ ਅਤੇ ਵਿਆਪਕ ਰੂਹ ਤੈਨੂੰ ਕਬੂਲ ਕਰ ਲਵੇਗੀ। ਛੂਟੈ ਸੰਸਾ ਮਿਟਿ ਜਾਹਿ ਦੁਖ ॥ ਤੇਰਾ ਵਹਿਮ ਦੂਰ ਹੋ ਜਾਵੇਗਾ ਤੇ ਤਕਲੀਫ ਮਿਟ ਜਾਏਗੀ, ਸੁੰਨ ਸਰੋਵਰਿ ਪਾਵਹੁ ਸੁਖ ॥੮॥ ਅਤੇ ਤੂੰ ਬੈਕੁੰਠੀ ਸਮੁੰਦਰ ਦੇ ਆਰਾਮ ਨੂੰ ਪਰਾਪਤ ਕਰ ਲਵੇਗਾ। ਅਸਟਮੀ ਅਸਟ ਧਾਤੁ ਕੀ ਕਾਇਆ ॥ ਅੱਠਵੀ ਤਿੱਥ-ਸਰੀਰ ਅਠਾਂ ਅੰਗਾਂ ਦਾ ਬਣਿਆ ਹੋਇਆ ਹੈ। ਤਾ ਮਹਿ ਅਕੁਲ ਮਹਾ ਨਿਧਿ ਰਾਇਆ ॥ ਉਸ ਵਿੱਚ ਪਰਮ ਖ਼ਜ਼ਾਨੇ ਦਾ ਰਾਜਾ ਅਗਾਧ ਸਾਈਂ ਹੈ। ਗੁਰ ਗਮ ਗਿਆਨ ਬਤਾਵੈ ਭੇਦ ॥ ਬ੍ਰਹਿਮ ਗਿਆਤ ਨੂੰ ਪੁੱਜਿਆ ਹੋਇਆ ਗੁਰੂ ਇਸ ਭੇਤ ਨੂੰ ਦੱਸਦਾ ਹੈ। ਉਲਟਾ ਰਹੈ ਅਭੰਗ ਅਛੇਦ ॥੯॥ ਸੰਸਾਰ ਵਲੋਂ ਮੋੜਾ ਪਾ ਕੇ ਇਨਸਾਨ ਅਟੁੱਟ ਅਤੇ ਅਬੇਧ ਸੁਆਮੀ ਅੰਦਰ ਵਸਦਾ ਹੈ। ਨਉਮੀ ਨਵੈ ਦੁਆਰ ਕਉ ਸਾਧਿ ॥ ਨੌਵੀ ਥਿੱਤ-ਤੂੰ ਆਪਣੇ ਨਵਾਂ ਹੀ ਦਰਵਾਜਿਆਂ ਨੂੰ ਕਾਬੂ ਵਿੱਚ ਰੱਖ। ਬਹਤੀ ਮਨਸਾ ਰਾਖਹੁ ਬਾਂਧਿ ॥ ਆਪਣੀਆਂ ਵਗਦੀਆਂ ਹੋਈਆਂ ਖ਼ਾਹਿਸ਼ਾਂ ਨੂੰ ਬੰਨ੍ਹ ਕੇ ਰੱਖ। ਲੋਭ ਮੋਹ ਸਭ ਬੀਸਰਿ ਜਾਹੁ ॥ ਸਾਰੇ ਲਾਲਚ ਅਤੇ ਸੰਸਾਰੀ ਲਗਨਾਂ ਭੁਲਾ ਦੇ, ਜੁਗੁ ਜੁਗੁ ਜੀਵਹੁ ਅਮਰ ਫਲ ਖਾਹੁ ॥੧੦॥ ਅਤੇ ਤੂੰ ਸਦੀਵੀ ਸਥਿਰ ਕਰਨ ਵਾਲਾ ਫਲ ਖਾ ਲਵੇਗਾ ਅਤੇ ਸਾਰਿਆਂ ਯੁਗਾਂ ਅੰਦਰ ਜੀਊਦਾ ਰਹੇਗਾ। copyright GurbaniShare.com all right reserved. Email |