ਕਰਮੁ ਹੋਵੈ ਗੁਰੁ ਕਿਰਪਾ ਕਰੈ ॥ ਜਿਸ ਕਿਸੇ ਦੀ ਚੰਗੀ ਪ੍ਰਾਲਭਦ ਹੈ, ਉਸ ਉਤੇ ਗੁਰੂ ਜੀ ਆਪਣੀ ਮਿਹਰ ਧਾਰਦੇ ਹਨ। ਇਹੁ ਮਨੁ ਜਾਗੈ ਇਸੁ ਮਨ ਕੀ ਦੁਬਿਧਾ ਮਰੈ ॥੪॥ ਤਦ ਇਹ ਮਨੂਆ ਜਾਗ ਉਠਦਾ ਹੈ ਅਤੇ ਮਿਟ ਜਾਂਦੀ ਹੈ ਮਨੂਏ ਦੀ ਦਵੈਤ-ਭਾਵਨਾ। ਮਨ ਕਾ ਸੁਭਾਉ ਸਦਾ ਬੈਰਾਗੀ ॥ ਮਨੂਏ ਦੀ ਜਮਾਂਦਰੂ ਖਸਲਤ ਸਦੀਵੀ ਹੀ ਨਿਰਲੇਪ ਰਹਿਣਾ ਹੈ। ਸਭ ਮਹਿ ਵਸੈ ਅਤੀਤੁ ਅਨਰਾਗੀ ॥੫॥ ਮੈਲ-ਰਹਿਤ ਅਤੇ ਵਿਰਕਤ ਪ੍ਰਭੂ ਸਰਿਆਂ ਦਿਲਾਂ ਅੰਦਰ ਵਸਦਾ ਹੈ। ਕਹਤ ਨਾਨਕੁ ਜੋ ਜਾਣੈ ਭੇਉ ॥ ਗੁਰੂ ਜੀ ਆਖਦੇ ਹਨ, ਜੋ ਇਸ ਭੈਤ ਨੂੰ ਸਮਝਦਾ ਹੈ, ਆਦਿ ਪੁਰਖੁ ਨਿਰੰਜਨ ਦੇਉ ॥੬॥੫॥ ਉਹ ਪਰਾਪੂਰਬਲੀ ਵਿਅਕਤੀ, ਪਵਿੱਤਰ ਪ੍ਰਭੂ ਦਾ ਪਵਿਤਰ ਪ੍ਰਭੂ ਦਾ ਸਰੂਪ ਹੋ ਜਾਂਦਾ ਹੈ। ਭੈਰਉ ਮਹਲਾ ੩ ॥ ਭੈਰਉ ਤੀਜੀ ਪਾਤਿਸ਼ਾਹੀ। ਰਾਮ ਨਾਮੁ ਜਗਤ ਨਿਸਤਾਰਾ ॥ ਸੰਸਾਰ ਦੀ ਕਲਿਆਣ ਪ੍ਰਭੂ ਦੇ ਨਾਮ ਦੇ ਰਾਹੀਂ ਹੀ ਹੈ। ਭਵਜਲੁ ਪਾਰਿ ਉਤਾਰਣਹਾਰਾ ॥੧॥ ਇਹ ਪ੍ਰਾਣੀ ਦਾ, ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦਿੰਦਾ ਹੈ। ਗੁਰ ਪਰਸਾਦੀ ਹਰਿ ਨਾਮੁ ਸਮ੍ਹ੍ਹਾਲਿ ॥ ਗੁਰਾਂ ਦੀ ਦਇਆ ਦੁਆਰਾ ਤੂੰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ, ਸਦ ਹੀ ਨਿਬਹੈ ਤੇਰੈ ਨਾਲਿ ॥੧॥ ਰਹਾਉ ॥ ਇਹ ਸਦੀਵ ਹੀ ਤੇਰਾ ਪੱਖ ਪੂਰੇਗਾ। ਠਹਿਰਾਓ। ਨਾਮੁ ਨ ਚੇਤਹਿ ਮਨਮੁਖ ਗਾਵਾਰਾ ॥ ਆਪ-ਹੁਦਰੇ ਮੂਰਖ ਨਾਮ ਦਾ ਆਰਾਧਨ ਨਹੀਂ ਕਰਦੇ, ਬਿਨੁ ਨਾਵੈ ਕੈਸੇ ਪਾਵਹਿ ਪਾਰਾ ॥੨॥ ਸੁਆਮੀ ਦੇ ਨਾਮ ਦੇ ਬਗੈਰ ਉਹ ਕਿਸ ਤਰ੍ਹਾਂ ਪਾਰ ਲੰਘਣਗੇ? ਆਪੇ ਦਾਤਿ ਕਰੇ ਦਾਤਾਰੁ ॥ ਦੇਣਹਾਰ ਸੁਆਮੀ ਖੁਦ ਹੀ ਬਖਸ਼ੀਸ਼ਾਂ ਬਖਸ਼ਦਾ ਹੈ। ਦੇਵਣਹਾਰੇ ਕਉ ਜੈਕਾਰੁ ॥੩॥ ਵਾਹੁ, ਵਾਹੁ ਹੇ ਦਾਤਾਰੂ ਸੁਆਮੀ ਨੂੰ। ਨਦਰਿ ਕਰੇ ਸਤਿਗੁਰੂ ਮਿਲਾਏ ॥ ਆਪਣੀ ਮਿਹਰ ਧਾਰ ਕੇ ਪ੍ਰਭੂ ਇਨਸਾਨ ਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ, ਨਾਨਕ ਹਿਰਦੈ ਨਾਮੁ ਵਸਾਏ ॥੪॥੬॥ ਅਤੇ ਨਾਮ ਨੂੰ ਉਸ ਦੇ ਦਿਲ ਅੰਦਰ ਟਿਕਾ ਦਿੰਦਾ ਹੇ, ਹੇ ਨਾਨਕ! ਭੈਰਉ ਮਹਲਾ ੩ ॥ ਭੈਰਉ ਤੀਜੀ ਪਾਤਿਸ਼ਾਹੀ। ਨਾਮੇ ਉਧਰੇ ਸਭਿ ਜਿਤਨੇ ਲੋਅ ॥ ਸਾਰੇ ਜੀਵ ਇਨ੍ਹਾਂ ਦਾ ਪਾਰ ਉਤਾਰਾ ਹੋਇਆ ਹੈ, ਨਾਮ ਦੇ ਰਾਹੀਂ ਹੀ ਪਾਰ ਉਤਾਰਾ ਹੋਇਆ ਹੈ। ਗੁਰਮੁਖਿ ਜਿਨਾ ਪਰਾਪਤਿ ਹੋਇ ॥੧॥ ਜਿਨ੍ਹਾਂ ਨੂੰ ਇਸ ਦੀ ਦਾਤ ਮਿਲਦੀ ਹੈ, ਉਨ੍ਹਾਂ ਨੂੰ ਗੁਰਾਂ ਦੀ ਦਇਆ ਦੁਆਰਾ ਹੀ ਮਿਲਦੀ ਹੈ। ਹਰਿ ਜੀਉ ਅਪਣੀ ਕ੍ਰਿਪਾ ਕਰੇਇ ॥ ਜਦ ਮਹਾਰਾਜ ਮਾਲਕ ਆਪਣੀ ਮਿਹਰ ਧਾਰਦਾ ਹੈ, ਗੁਰਮੁਖਿ ਨਾਮੁ ਵਡਿਆਈ ਦੇਇ ॥੧॥ ਰਹਾਉ ॥ ਤਦ ਗੁਰਾਂ ਦੇ ਰਾਹੀਂ ਉਹ ਬੰਦੇ ਨੂੰ ਨਾਮ ਦੀ ਬਜੂਰਗੀ ਪਰਦਾਨ ਕਰਦਾ ਹੈ। ਠਹਿਰਾਉ। ਰਾਮ ਨਾਮਿ ਜਿਨ ਪ੍ਰੀਤਿ ਪਿਆਰੁ ॥ ਜੋ ਪ੍ਰਭੂ ਦੇ ਪਿਆਰੇ ਨਾਮ ਨਾਲ ਪ੍ਰੇਮ ਕਰਦੇ ਹਨ, ਆਪਿ ਉਧਰੇ ਸਭਿ ਕੁਲ ਉਧਾਰਣਹਾਰੁ ॥੨॥ ਉਹ ਖੁਦ ਬਚ ਜਾਂਦੇ ਹਨ ਅਤੇ ਆਪਣੀ ਸਾਰੀ ਵੰਸ਼ ਨੂੰ ਭੀ ਬਚਾ ਲੈਂਦੇ ਹਨ। ਬਿਨੁ ਨਾਵੈ ਮਨਮੁਖ ਜਮ ਪੁਰਿ ਜਾਹਿ ॥ ਨਾਮ ਦੇ ਬਾਝੋਂ ਆਪ-ਹੁਦਰੇ ਯਮ ਦੇ ਸ਼ਹਿਰ ਨੂੰ ਜਾਂਦੇ ਹਨ। ਅਉਖੇ ਹੋਵਹਿ ਚੋਟਾ ਖਾਹਿ ॥੩॥ ਉਹ ਦੁਖ ਉਠਾਉਂਦੇ ਅਤੇ ਸੱਟਾਂ ਸਹਾਰਦੇ ਹਨ। ਆਪੇ ਕਰਤਾ ਦੇਵੈ ਸੋਇ ॥ ਜਦ ਉਹ ਸਿਰਜਣਹਾਰ ਸੁਆਮੀ ਆਪ ਦਿੰਦਾ ਹੈ, ਨਾਨਕ ਨਾਮੁ ਪਰਾਪਤਿ ਹੋਇ ॥੪॥੭॥ ਕੇਵਲ ਤਾਂ ਹੀ, ਹੇ ਨਾਨਕ! ਇਨਸਾਨ ਨਾਮ ਨੂੰ ਪਾਉਂਦਾ ਹੈ। ਭੈਰਉ ਮਹਲਾ ੩ ॥ ਭੈਰਉ ਤੀਜੀ ਪਾਤਿਸ਼ਾਹੀ। ਗੋਵਿੰਦ ਪ੍ਰੀਤਿ ਸਨਕਾਦਿਕ ਉਧਾਰੇ ॥ ਪ੍ਰਭੂ ਦੇ ਪ੍ਰੇਮ ਨੇ ਸਨਕ ਅਤੇ ਉਸ ਦੇ ਵਰਗਿਆਂ ਦਾ ਪਾਰ ਉਤਾਰਾ ਕਰ ਦਿੱਤਾ ਹੈ, ਰਾਮ ਨਾਮ ਸਬਦਿ ਬੀਚਾਰੇ ॥੧॥ ਤਾਂ ਕੇ ਉਨ੍ਹਾਂ ਨੇ ਆਪਣੇ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕੀਤਾ ਸੀ। ਹਰਿ ਜੀਉ ਅਪਣੀ ਕਿਰਪਾ ਧਾਰੁ ॥ ਹੇ ਮਹਾਰਾਜ ਸੁਆਮੀ! ਤੂੰ ਮੇਰੇ ਉਤੇ ਆਪਣੀ ਮਿਹਰ ਕਰ, ਗੁਰਮੁਖਿ ਨਾਮੇ ਲਗੈ ਪਿਆਰੁ ॥੧॥ ਰਹਾਉ ॥ ਤਾਂ ਜੋ ਗੁਰਾਂ ਦੀ ਦਇਆ ਦੁਆਰਾ ਮੇਰੀ ਤੇਰੇ ਨਾਮ ਨਾਲ ਪ੍ਰੀਤ ਪੈ ਜਾਵੇ। ਠਹਿਰਾਉ। ਅੰਤਰਿ ਪ੍ਰੀਤਿ ਭਗਤਿ ਸਾਚੀ ਹੋਇ ॥ ਜਿਸ ਕਿਸੇ ਦੇ ਹਿਰਦੇ ਅੰਦਰ ਸੱਚੀ ਪ੍ਰੇਮ-ਮਈ ਉਪਾਸ਼ਨਾ ਹੈ, ਪੂਰੈ ਗੁਰਿ ਮੇਲਾਵਾ ਹੋਇ ॥੨॥ ਪੂਰਨ ਗੁਰਾਂ ਦੇ ਰਾਹੀਂ ਉਹ ਆਪਣੇ ਪ੍ਰਭੂ ਨਾਲ ਮਿਲ ਜਾਂਦਾ ਹੈ। ਨਿਜ ਘਰਿ ਵਸੈ ਸਹਜਿ ਸੁਭਾਇ ॥ ਉਹ ਸੁਭਾਵਕ ਹੀ ਆਪਣੇ ਨਿਜ ਦੇ ਘਰ ਵਿੱਚ ਵਸਦਾ ਹੈ। ਗੁਰਮੁਖਿ ਨਾਮੁ ਵਸੈ ਮਨਿ ਆਇ ॥੩॥ ਗੁਰਾਂ ਦੀ ਦਇਆ ਦੁਆਰਾ ਨਾਮ ਆ ਕੇ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ। ਆਪੇ ਵੇਖੈ ਵੇਖਣਹਾਰੁ ॥ ਦੇਖਣ ਵਾਲਾ ਸੁਆਮੀ ਖੁਦ ਹੀ ਸਾਰਿਆਂ ਨੂੰ ਵੇਖਦਾ ਹੈ। ਨਾਨਕ ਨਾਮੁ ਰਖਹੁ ਉਰ ਧਾਰਿ ॥੪॥੮॥ ਉਸ ਦੇ ਨਾਮ ਨੂੰ ਤੂੰ ਆਪਣੇ ਦਿਲ ਨਾਲ ਲਾਈ ਰਖ, ਹੇ ਨਾਨਕ। ਭੈਰਉ ਮਹਲਾ ੩ ॥ ਭੈਰਉ ਤੀਜੀ ਪਾਤਿਸ਼ਾਹੀ। ਕਲਜੁਗ ਮਹਿ ਰਾਮ ਨਾਮੁ ਉਰ ਧਾਰੁ ॥ ਕਲਯੁਗ ਅੰਦਰ ਤੂੰ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਅਸਥਾਪਨ ਕਰ। ਬਿਨੁ ਨਾਵੈ ਮਾਥੈ ਪਾਵੈ ਛਾਰੁ ॥੧॥ ਨਾਮ ਦੇ ਬਾਝੋਂ ਬੰਦਾ ਆਪਣੇ ਮੂੰਹ ਤੇ ਸੁਆਹ ਪਾਉਂਦਾ ਹੈ। ਰਾਮ ਨਾਮੁ ਦੁਲਭੁ ਹੈ ਭਾਈ ॥ ਮੁਸ਼ਕਲ ਨਾਲ ਮਿਲਣ ਵਾਲਾ ਹੇ ਸਾਈਂ ਦਾ ਨਾਮ, ਹੇ ਵੀਰ! ਗੁਰ ਪਰਸਾਦਿ ਵਸੈ ਮਨਿ ਆਈ ॥੧॥ ਰਹਾਉ ॥ ਗੁਰਾਂ ਦੀ ਦਇਆ ਦੁਆਰਾ ਇਹ ਆ ਕੇ ਰਿਦੇ ਅੰਦਰ ਟਿਕ ਜਾਂਦਾ ਹੈ। ਠਹਿਰਾਉ। ਰਾਮ ਨਾਮੁ ਜਨ ਭਾਲਹਿ ਸੋਇ ॥ ਕੇਵਲ ਉਹ ਪੁਰਸ਼ ਹੀ ਪ੍ਰਭੂ ਦੇ ਨਾਮ ਦੀ ਤਲਾਸ਼ ਕਰਦਾ ਹੈ, ਪੂਰੇ ਗੁਰ ਤੇ ਪ੍ਰਾਪਤਿ ਹੋਇ ॥੨॥ ਜਿਸ ਦੇ ਭਾਗਾਂ ਵਿੱਚ ਪੂਰਨ ਗੁਰਾਂ ਪਾਸੋਂ ਇਸ ਦੀ ਪਰਾਪਤੀ ਲਿਖੀ ਹੋਈ ਹੈ। ਹਰਿ ਕਾ ਭਾਣਾ ਮੰਨਹਿ ਸੇ ਜਨ ਪਰਵਾਣੁ ॥ ਪ੍ਰਮਾਣੀਕ ਹਨ ਉਹ ਪੁਰਸ਼, ਜੋ ਪ੍ਰਭੂ ਦੀ ਰਜਾ ਨੂੰ ਮੰਨਦੇ ਹਨ। ਗੁਰ ਕੈ ਸਬਦਿ ਨਾਮ ਨੀਸਾਣੁ ॥੩॥ ਗੁਰਾਂ ਦੀ ਬਾਣੀ ਰਾਹੀਂ ਉਨ੍ਹਾਂ ਉਤੇ ਨਾਮ ਦਾ ਨਿਰਾਲਾ ਚਿੰਨ੍ਹ ਲਗ ਜਾਂਦਾ ਹੈ। ਸੋ ਸੇਵਹੁ ਜੋ ਕਲ ਰਹਿਆ ਧਾਰਿ ॥ ਤੂੰ ਉਸ ਦੀ ਸੇਵਾ ਕਰ, ਜੋ ਆਪਣੀ ਸ਼ਕਤੀ ਦੁਆਰਾ ਆਲਮ ਨੂੰ ਆਸਰਾ ਦੇ ਰਿਹਾ ਹੈ। ਨਾਨਕ ਗੁਰਮੁਖਿ ਨਾਮੁ ਪਿਆਰਿ ॥੪॥੯॥ ਹੇ ਨਾਨਕ! ਗੁਰਾਂ ਦੀ ਦਇਆ ਦੁਆਰਾ ਤੂੰ ਪ੍ਰਭੂ ਦੇ ਨਾਮ ਨਾਲ ਪ੍ਰੇਮ ਕਰ। ਭੈਰਉ ਮਹਲਾ ੩ ॥ ਭੈਰਉ ਤੀਜੀ ਪਾਤਿਸ਼ਾਹੀ। ਕਲਜੁਗ ਮਹਿ ਬਹੁ ਕਰਮ ਕਮਾਹਿ ॥ ਕਲਯੁਗ ਅੰਦਰ ਇਨਸਾਨ ਘਣੇਰੇ ਕਰਮ ਕਾਂਡ ਕਰਦੇ ਹਨ, ਨਾ ਰੁਤਿ ਨ ਕਰਮ ਥਾਇ ਪਾਹਿ ॥੧॥ ਉਹ ਇਸ ਨੂੰ ਮੁਨਾਸਬ ਮੌਸਮ ਨਹੀਂ ਸਮਝਦੇ ਅਤੇ ਇਸ ਨਹੀਂ ਉਹ ਅਮਲ ਫਲਦਾਇਕ ਨਹੀਂ ਹੁੰਦੇ। ਕਲਜੁਗ ਮਹਿ ਰਾਮ ਨਾਮੁ ਹੈ ਸਾਰੁ ॥ ਇਸ ਕਾਲੇ ਸਮੇਂ ਅੰਦਰ ਪਰਮ ਸ਼ੇਸ਼ਟ ਹੈ, ਸੁਆਮੀ ਦਾ ਨਾਮ। ਗੁਰਮੁਖਿ ਸਾਚਾ ਲਗੈ ਪਿਆਰੁ ॥੧॥ ਰਹਾਉ ॥ ਗੁਰਾਂ ਦੀ ਦਇਆ ਦੁਆਰਾ ਪ੍ਰਾਨੀ ਦੀ ਸੱਚ ਨਾਲ ਪ੍ਰੀਤ ਪੈ ਜਾਂਦੀ ਹੈ। ਠਹਿਰਾਉ। ਤਨੁ ਮਨੁ ਖੋਜਿ ਘਰੈ ਮਹਿ ਪਾਇਆ ॥ ਆਪਣੀ ਦੇਹ ਅਤੇ ਚਿੱਤ ਦੀ ਖੋਜ ਭਾਲ ਕਰਨ ਦੁਆਰਾ ਮੈਂ ਪ੍ਰਭੂ ਨੂੰ ਆਪਣੇ ਘਰ ਅੰਦਰ ਹੀ ਪਾ ਲਿਆ ਹੈ! ਗੁਰਮੁਖਿ ਰਾਮ ਨਾਮਿ ਚਿਤੁ ਲਾਇਆ ॥੨॥ ਪਵਿੱਤ੍ਰ ਪੁਰਸ਼ ਆਪਣੇ ਮਨ ਨੂੰ ਸੁਆਮੀ ਦੇ ਨਾਮ ਨਾਲ ਜੋੜਦਾ ਹੈ। copyright GurbaniShare.com all right reserved. Email |